Home
PVC-U ਖਿੜਕੀਆਂ ਦਾ ਅਸਲੀ ਰੰਗਰੂਪ ਬਰਕਰਾਰ ਰਖੱਣ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਉਹਨਾਂ ਦੀ ਸਫਾਈ ਕੀਤੀ ਜਾਵੇ। ਸਫਾਈ ਕਿੰਨੇ ਚਿਰ ਬਾਅਦ ਕੀਤੀ ਜਾਵੇ ਇਹ ਉਸ ਥਾਂ ਦੇ ਮਾਹੌਲ ਤੇ ਨਿਰਭਰ ਕਰਦਾ ਹੈ ਪਰ ਇਕ ਆਮ ਨੇਮ ਇਹ ਹੈ ਕਿ ਜਦੋਂ ਵੀ ਸ਼ੀਸ਼ਿਆਂ ਦੀ ਸਫਾਈ ਕੀਤੀ ਜਾਏ, ਫਰੇਮ ਵੀ ਸਾਫ ਕੀਤਾ ਜਾਏ।
ਸਫਾਈ ਲਈ ਸਭ ਤੋਂ ਚੰਗਾ ਤਰੀਕਾ ਹੈ ਇਕ ਸਾਫ ਕਪੜੇ ਅਤੇ ਕਿਸੇ ਡਿਟੈਰਜੈਂਟ ਦੇ ਘੋਲ ਦੀ ਵਰਤੋਂ ਕਰਨਾ। ਡਿਟੈਰਜੈਂਟ ਦਾ ਘੋਲ ਉੰਨਾਂ ਹੀ ਪਤਲਾ ਹੋਣਾ ਚਾਹੀਦਾ ਹੈ ਜਿਨਾਂ ਆਮ ਧੁਲਾਈ ਲਈ ਹੁੰਦਾ ਹੈ। ਗੰਦਗੀ ਨੂੰ ਕਦੇ ਵੀ ਸੁੱਕੇ ਜਾਂ ਹਲਕੇ ਗਿੱਲੇ ਕਪੜੇ ਨਾਲ ਨਾ ਰਗੜੋ ਕਿਉਂਕਿ ਇਸ ਨਾਲ ਸਤਹ ਤੇ ਝਰੀਟਾਂ ਪੈ ਸਕਦੀਆਂ ਹਨ।
ਧੋਣ ਦੇ ਬਾਅਦ, ਜੇ ਲੋੜ ਹੋਵੇ ਤਾਂ ਅੰਦਰੂਨੀ ਸਤਹਾਂ ਨੂੰ ਰੰਗਹੀਨ ਸਿਲੀਕੋਨ ਫਰਨੀਚਰ ਪਾਲਿਸ਼ ਨਾਲ ਪਾਲਿਸ਼ ਕੀਤਾ ਜਾ ਸਕਦਾ ਹੈ।
ਜੇ ਕਿਸੇ ਸਤਹ ਨੂੰ ਬਹੁਤ ਜ਼ਿਆਦਾ ਗੰਦਾ ਹੋਣ ਦਿੱਤਾ ਗਿਆ ਹੈ ਤਾਂ ਉਸ ਨੂੰ ਉੱਪਰ ਦੱਸੇ ਤਰੀਕੇ ਨਾਲ ਸਾਫ ਕਰਨਾ ਚਾਹੀਦਾ ਹੈ। ਜੇ ਕੁਝ ਗੰਦੇ ਧੱਬੇ ਰਹਿ ਜਾਂਦੇ ਹਨ ਤਾਂ ਉਹਨਾਂ ਨੂੰ ਕਿਸੇ ਹਲਕੀ, ਘਰੇਲੂ, ਧੱਬੇ ਸਾਫ ਕਰਨ ਵਾਲੀ ਕ੍ਰੀਮ ਨਾਲ ਸਾਫ ਕਰਕੇ ਧੋ ਦਿਉ।
ਸਫਾਈ ਦੇ ਕਿਸੇ ਵੀ ਕੰਮ ਲਈ ਕਿਸੇ ਰਗੜਾਈ ਕਰਨ ਵਾਲੀ ਸਮੱਗਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਤਹ ਦੇ ਉੱਪਰ ਝਰੀਟਾਂ ਪੈ ਸਕਦੀਆਂ ਹਨ। ਖਾਸ ਤੌਰ ਤੇ ਲੋਹੇ ਦੇ ਵੂਲ ਪੈਡਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਪੱਕੇ ਧੱਬੇ ਬਣ ਸਕਦੇ ਹਨ।
ਸ਼ੀਸ਼ਿਆਂ ਨੂੰ ਕਿਸੇ ਚੰਗੇ ਖਿੜਕੀ ਸਾਫ ਕਰਨ ਵਾਲੇ ਪਦਾਰਥ ਨਾਲ ਸਾਫ ਕਰਨਾ ਚਾਹੀਦਾ ਹੈ।
ਰਗੜ ਵਾਲੀਆਂ ਰੋਕਾਂ (ਕਬਜ਼ਿਆਂ) ਵਿਚ ਥੋੜਾ ਜਿਹਾ ਸਿਲਾਈ ਦੀ ਮਸ਼ੀਨ ਵਾਲਾ ਤੇਲ ਪਾਉ। ਰੋਕਾਂ ਦੀ ਰਗੜ ਨੂੰ ਬਦਲ ਕੇ ਸਹੀ ਕਰਨ ਲਈ ਕਾਲੇ ਫ੍ਰਿਕਸ਼ਨ ਬਲਾਕ ਵਿਚ ਲਗੇ ਹੋਏ ਇਕੱਲੇ ਪਿੱਤਲ ਦੇ ਪੇਚ ਨੂੰ ਸਹੀ ਕਰੋ।
ਇਹਨਾਂ ਦੀ ਬਹੁਤ ਘੱਟ ਦੇਖਰੇਖ ਦੀ ਲੋੜ ਪੈਂਦੀ ਹੈ। ਪਰ ਜੇ ਇਹ ਬਹੁਤ ਕਰੜੇ ਹੋ ਜਾਣ ਤਾਂ ਥੋੜਾ ਜਿਹਾ ਸਿਲਾਈ ਦੀ ਮਸ਼ੀਨ ਵਾਲਾ ਤੇਲ ਲਗਾ ਦਿਉ।
ਖਿੜਕੀ ਨੂੰ ਖੋਲ੍ਹਣ ਲਈ ਹੈਂਡਲ ਦੇ ਉੱਪਰ ਲਗੇ ਹੋਏ ਬਟਨ ਨੂੰ ਦਬਾਉਣਾ ਜ਼ਰੂਰੀ ਹੈ ਕਿਉਂਕਿ ਹੈਂਡਲ ਨੂੰ ਤਾਂ ਹੀ ਘੁਮਾਇਆ ਜਾ ਸਕਦਾ ਹੈ (1)। ਬੰਦ ਕਰਨ ਲਈ ਹੈਂਡਲ ਨੂੰ ਘੁਮਾ ਕੇ ਬੰਦ ਕਰਨ ਵਾਲੀ ਸਥਿਤੀ ਵਿਚ ਲਿਆਉ ਅਤੇ ਬਟਨ ਵਾਲਾ ਤਾਲਾ ਆਪਣੇ ਆਪ ਬੰਦ ਹੋ ਜਾਏਗਾ (2)। ਖਿੜਕੀਆਂ ਵਿਚ ਰਾਤ ਦੇ ਸਮੇਂ ਹਵਾ ਦੀ ਆਵਾਜਾਈ ਦੀ ਸੁਵਿਧਾ ਵੀ ਹੈ। ਇਸ ਨੂੰ ਚਾਲੂ ਕਰਨ ਲਈ ਖਿੜਕੀ ਨੂੰ ਉੱਪਰ ਦੱਸੇ ਤਰੀਕੇ ਨਾਲ ਤਕਰੀਬਨ ਅੱਧਾ ਇੰਚ ਖੋਲ੍ਹੋ ਅਤੇ ਹੈਂਡਲ ਘੁਮਾ ਕੇ ਖਿੜਕੀ ਨੂੰ ਇਸੇ ਸਥਿਤੀ ਵਿਚ ਤਾਲਾਬੰਦ ਕਰ ਦਿਉ। ਇਸ ਤਰੀਕੇ ਨਾਲ ਹਵਾ ਦੀ ਆਵਾਜਾਈ ਪੂਰਾ ਸਮਾਂ ਬਣੀ ਰਹੇਗੀ ਜਦ ਕਿ ਖਿੜਕੀ ਤਾਲਾਬੰਦ ਰਹੇਗੀ (3)।
ਇਕ ਪਾਸੇ ਲਟਕੀਆਂ ਸਾਰੀਆਂ ਖਿੜਕੀਆਂ ਵਿਚ ਅਜੇਹੇ ਕਬਜ਼ੇ ਲਗੇ ਹੋਏ ਹਨ ਜਿਨ੍ਹਾਂ ਕਰਕੇ ਤੁਸੀਂ ਖਿੜਕੀਆਂ ਨੂੰ ਕਮਰੇ ਦੇ ਅੰਦਰੋਂ ਸਾਫ ਕਰ ਸਕਦੇ ਹੋ। ਜਦੋਂ ਖਿੜਕੀ ਪੂਰੀ ਤਰ੍ਹਾਂ ਖੁਲ੍ਹੀ ਹੁੰਦੀ ਹੈ ਤਾਂ ਉਹ ਅਜੇਹੀ ਸਥਿਤੀ ਵਿਚ ਹੁੰਦੀ ਹੈ ਕਿ ਤੁਸੀਂ ਘਰ ਦੇ ਅੰਦਰੋਂ ਬਾਹਰਲੇ ਸ਼ੀਸ਼ੇ ਨੂੰ ਸਾਫ ਕਰ ਸਕਦੇ ਹੋ। ਕਬਜ਼ਿਆਂ ਵਿਚ ਸਕੰਟ ਦੇ ਸਮੇਂ ਬਾਹਰ ਨਿਕਲਣ ਦੀ ਗੁੰਜਾਇਸ਼ ਵੀ ਹੈ (4)। ਸੰਕਟ ਦੇ ਸਮੇਂ ਪੂਰੀ ਤਰ੍ਹਾਂਖੁਲੀਆਂ ਹੋਣੀ ਚਾਹੀਦੀਆਂ ਹਨ, ਉਹਨਾਂ ਨੂੰ ਧੱਕਾ ਦੇ ਕੇ ਪਿੱਛੇ ਕੀਤਾ ਜਾ ਸਕਦਾ ਹੈ ਤਾਂਕਿ ਬਾਹਰ ਨਿਕਲਣ ਦਾ ਰਸਤਾ ਵੱਧ ਤੋਂ ਵੱਧ ਹੋਵੇ (5)। ਵਰਤੋਂ ਦੇ ਬਾਅਦ ਖਿੜਕੀਆਂ ਆਪਣੇ ਆਪ ਕੰਮ ਕਰਨ ਦੀ ਸਧਾਰਨ ਪੁਜ਼ੀਸ਼ਨ ਵਿਚ ਆ ਜਾਣਗੀਆਂ।
ਤੁਹਾਡੇ ਘਰ ਵਿਚ ਵਧੀਆ ਕੁਆਲਿਟੀ ਦੇ "ਸਿਟੀ ਕਲੈਕਸ਼ਨ" ਦਰਵਾਜ਼ੇ ਲਗਾਏ ਗਏ ਹਨ। ਜੇ ਉਹਨਾਂ ਦੀ ਸਫਾਈ ਅਤੇ ਵਰਤੋਂ ਵਿਚ ਤੁਸੀਂ ਥੋੜੀ ਸਾਵਧਾਨੀ ਵਰਤੋਗੇ ਤਾਂ ਉਹ ਕਈ ਸਾਲਾਂ ਤਕ ਬਿਨਾ ਕਿਸੇ ਸਮੱਸਿਆ ਤੁਹਾਡੇ ਕੰਮ ਆਂਦੇ ਰਹਿਣਗੇ।
ਕਰੋ - ਸ਼ੀਸ਼ੇ ਨੂੰ ਨੇਮ ਨਾਲ ਕਿਸੇ ਤਰਲ ਸਪ੍ਰੇ ਕਿਸਮ ਦੇ ਸ਼ੀਸ਼ਿਆਂ ਦੀ ਸਫਾਈ ਵਾਲੇ ਕਲੀਨਰ ਨਾਲ ਸਾਫ ਕਰੋ।
ਨਾ ਕਰੋ - ਕਿਸੇ ਪੇਸਟ ਜਾਂ ਕ੍ਰੀਮ ਦੇ ਰੂਪ ਵਾਲੇ ਕਲੀਨਰ ਦੀ ਵਰਤੋਂ।
ਕਰੋ - ਸਾਬਣ ਵਾਲੇ ਕੋਸੇ ਪਾਣੀ ਨਾਲ ਦਰਵਾਜ਼ੇ ਧੋਵੋ ਅਤੇ ਪੂੰਝ ਕੇ ਸੁਕਾ ਦਿਉ।
ਨਾ ਕਰੋ - ਕਿਸੇ ਕਿਸਮ ਦੇ ਬਲੀਚ ਦੀ ਵਰਤੋਂ।
ਕਰੋ - ਕਬਜ਼ਿਆਂ ਤੇ ਗੰਦਗੀ ਜਾਂ ਧੂਲ ਜਮ੍ਹਾ ਨਾ ਹੋਣ ਦਿਉ।
ਨਾ ਕਰੋ - ਕਿਸੇ ਤਰ੍ਹਾਂ ਦੇ ਸੌਲਵੈਂਟ ਜਾਂ ਚਿਪਕਾਉਣ ਵਾਲੀ ਚੀਜ਼ ਦੀ ਵਰਤੋਂ।
ਕਬਜ਼ਿਆਂ ਵਿਚ ਸਾਲ ਵਿਚ ਇਕ ਵਾਰੀ ਕੋਈ ਹਲਕਾ ਤੇਲ ਪਾਇਆ ਜਾ ਸਕਦਾ ਹੈ।
ਕਰੋ - ਜੇ ਤੁਹਾਡੇ ਦਰਵਾਜ਼ਿਆਂ ਵਿਚ ਕੋਈ ਸਮਸਿਆ ਹੋਵੇ ਤਾਂ ਸਾਨੂੰ ਸੰਪਰਕ ਕਰੋ। ਕਿਸੇ ਵੀ ਖਰਾਬੀ ਲਈ ਉਹਨਾਂ ਦੀ 10 ਸਾਲ ਦੀ ਗਾਰੰਟੀ ਹੈ।
ਨਾ ਕਰੋ - ਰੇਗਮਾਰ ਜਾਂ ਕਿਸੇ ਸਾਫ ਕਰਨ ਵਾਲੀ ਚੀਜ਼ ਦੀ ਵਰਤੋਂ।
ਕਦੇ ਕਦੇ ਸਾਰੇ ਬੋਲਟਾਂ ਤੇ ਤੇਲ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।